ਮੁੰਬਈ - ਦੁਨੀਆਂ 'ਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਗ੍ਹਾਂ ਹਨ ਜਿਥੇ ਲੋਕ ਘੁੰਮਣ ਜਾਂਦੇ ਹਨ। ਆਪਣੇ ਬਹੁਤ ਸਾਰੇ ਪੈਸੇ ਵੀ ਖ਼ਰਚ ਆਉਂਦੇ ਹਨ। ਬਹੁਤ ਸਾਰੀਆਂ ਜਗ੍ਹਾਂ ਇਸ ਤਰ੍ਹਾਂ ਦੀਆਂ ਹੋਣਗੀਆਂ, ਜਿਥੇ ਜਾਣਾ ਕਈ ਲੋਕਾਂ ਦਾ ਸੁਪਨਾ ਹੋ ਸਕਦਾ ਹੈ। ਪਰ ਇਸ ਤਰ੍ਹਾਂ ਦੀ ਜਗ੍ਹਾਂ ਤੇ ਕੋਈ ਵੀ ਨਹੀਂ ਜਾਣਾ ਚਾਹੇਗਾ ਜਿਥੇ ਭੂਤ-ਪ੍ਰੇਤ ਹੋਣ ਜਾਂ ਜਿਥੇ ਸੱਪਾਂ ਦਾ ਰਾਜ ਹੋਵੇ। ਆਪਣੀ ਜਾਨ ਨੂੰ ਕੋਈ ਵੀ ਖ਼ਤਰੇ 'ਚ ਪਾਉਣ ਤੋਂ ਪਹਿਲੇ ਸੋਚੇਗਾ।
1. 'ਸਨੇਕ ਆਈਲੈਂਡ' - 'ਇਲਹਾ ਦੇ ਬ੍ਰਾਜੀਲ ਕਵੇਮਾਡਾ ਗ੍ਰੈਂਡ' ਸਮੁੰਦਰ ਦੇ ਵਿੱਚੋਂ-ਵਿੱਚ ਬਣਿਆ ਇਹ 'ਆਈਲੈਂਡ' ਹੈ। ਇਥੇ ਸਿਰਫ ਸੱਪ ਹੀ ਰਹਿੰਦੇ ਹਨ। ਇਥੇ ਸੱਪਾਂ ਦੀਆਂ 4000 ਤਰ੍ਹਾਂ ਦੀਆਂ ਜਾਤੀਆਂ ਮਿਲਦੀਆਂ ਹਨ। ਜੋ ਕਿ ਬਹੁਤ ਹੀ ਜ਼ਹਿਰੀਲੇ ਹਨ। ਇਥੋਂ ਦੀ ਸਰਕਾਰ ਨੇ ਇਥੇ ਜਾਣਾ ਮਨ੍ਹਾਂ ਕੀਤਾ ਹੈ, ਪਰ ਫਿਰ ਵੀ ਲੋਕ ਇਥੇ ਚੋਰੀ ਛੁਪੇ ਜਾਂਦੇ ਹਨ।
2. 'ਰੀਯੂਨਿਯਨ ਆਈਲੈਂਡ' - ਇਹ ਆਈਲੈਂਡ ਮਹਾਸਾਗਰ ਦੇ ਵਿਚੋਂ-ਵਿੱਚ ਵੱਸਿਆ ਹੈ। ਇਥੋਂ ਦੀ ਅਬਾਦੀ ਇਕ ਮੀਲੀਅਨ ਤੋਂ ਵੀ ਘੱਟ ਹੈ। ਹਾਲਾਂਕਿ ਇਥੇ ਸੈਲਾਨੀ ਘੁੰਮਣ ਆਉਂਦੇ ਹਨ ਪਰ ਇਥੇ 'ਸ਼ਾਰਕ' ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਲੈ ਚੁੱਕੀ ਹੈ।
3. 'ਪ੍ਰੋਵੇਗਿਲਿਆ ਆÎਈਲੈਂਡ' - ਇਟਲੀ ਦੇ ਇਸ ਆਈਲੈਂਡ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਥੇ ਜਾਣ ਵਾਲਾ ਕਦੇ ਵਾਪਸ ਨਹੀਂ ਆਉਂਦਾ। ਸੂਤਰਾਂ ਅਨੁਸਾਰ ਸੈਕੜਾਂ ਸਾਲ ਪਹਿਲੇ ਇਸ 'ਆਈਲੈਂਡ' 'ਤੇ ਪਲੇਗ ਦੇ ਮਰੀਜ਼ਾਂ ਨੂੰ ਜ਼ਿੰਦਾ ਸਾੜ ਦਿੱਤਾ ਜਾਂਦਾ ਸੀ। ਇਥੇ ਜਾਣ ਵਾਲੇ ਲੋਕਾਂ ਨੂੰ ਭੂਤ ਦਿਖਾਈ ਦਿੰਦੇ ਹਨ।
4. 'ਗਰੂਈਨਾਰਡ ਆਈਲੈਂਡ' - ਸਕਾੱਟਲੈਂਡ ਦੀ ਖਾੜੀ 'ਚ ਵਸਿਆ ਇਹ 'ਆਈਲੈਂਡ' 2 ਕਿਲੋਮੀਟਰ ਲੰਬਾ ਅਤੇ 1 ਕਿਲੋਮੀਟਰ ਚੋੜ੍ਹਾ ਹੈ। ਕੁਝ ਸਾਲ ਪਹਿਲਾਂ ਇਹ 'ਆਈਲੈਂਡ' ਹਰਾ-ਭਰਾ ਹੁੰਦਾ ਸੀ। ਹੁਣ ਇਹ ਆਈਲੈਂਡ ਵੀਰਾਨ ਹੋ ਚੁੱਕਾ ਹੈ। ਦੂਸਰੇ 'ਵਰਲਡ ਵਾਰ' ਦੌਰਾਨ 'ਬ੍ਰਿਟੇਨ' ਨੇ ਇਸ ਆਈਲੈਂਡ 'ਤੇ 'ਇੰਥੈਕਸ' ਨਾਮ ਦੇ ਜ਼ਹਿਰੀਲੀ ਗੈਸ ਦੀ ਨਰੀਖਣ ਕੀਤਾ ਸੀ, ਜਿਸ ਕਾਰਣ ਇਥੇ ਜਾਣਾ ਖ਼ਤਰਨਾਕ ਹੈ।
5. 'ਇਜੂ ਆਈਲੈਂਡ' - ਜਪਾਨ ਦਾ 'ਮਿਆਕੇਜੀਮਾ ਇਜੂ ਆਈਲੈਂਡ' ਆਪਣੇ ਅਜੀਬੋ-ਗਰੀਬ ਵਤੀਰੇ ਕਾਰਨ ਸੈਲਾਨੀਆਂ ਲਈ ਖਾਸ ਹੈ। ਇਥੇ ਹਰ ਇਨਸਾਨ ਮਾਸਕ ਪਾਏ ਦਿਖਦਾ ਹੈ। ਇਥੇ ਜਵਾਲਮੁਖੀ 'ਮਾਊਟ ਓਯਾਮਾ' ਹੈ। ਇਥੇ ਕਈ ਵੱਡੇ ਜਵਾਲਾ ਮੁਖੀ ਵਿਸਫੋਟ ਹੋ ਚੁੱਕੇ ਹਨ। ਇਥੇ ਲਾਵਾ ਦੇ ਨਾਲ ਕਈ ਜ਼ਹਿਰੀਲੀਆਂ ਗੈਸਾਂ ਵੀ ਹਨ।
6. 'ਸਾਬਾ ਆਈਲੈਂਡ' - 'ਕੈਰੀਬਿਯਾਈ ਸੀ' ਦੇ ਵਿੱਚ ਇਸ 'ਆਈਲੈਂਡ 'ਦੀ ਖੂਬਸੂਰਤੀ ਦੇਖਣ ਲਾਇਕ ਹੈ, ਪਰ ਤੂਫਾਨ ਦੇ ਕਾਰਣ ਇਹ ਜਗ੍ਹਾਂ ਖਤਰਨਾਕ ਹੈ। ਇਥੇ ਜ਼ਮੀਨ ਕਦੇ ਵੀ ਡੋਲਣ ਲਗਦੀ ਹੈ। ਇਥੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਥੇ ਕਦੀ ਵੀ ਜਵਾਲਾਮੁਖੀ ਵਿਸਫੋਟ ਹੋ ਸਕਦਾ ਹੈ।
ਭਾਰਤੀ ਨਾਗਰਿਕ ਹੋਣ ਦਾ ਫ਼ਰਜ਼ ਨਿਭਾਓ, ਆਪਣੇ ਦੇਸ਼ ਦਾ ਪਾਣੀ ਬਚਾਓ।
NEXT STORY